ਮਾਂ ਬੋਲੀ ਦਾ ਅੱਜ, ਕੱਲ੍ਹ ਤੇ ਭਲ਼ਕੇ ਕਿਤਾਬ PDF

    Author: HARJEET SINGH Genre: »
    Rating


     ਦੁਨੀਆਂ ਦੇ ਇਤਿਹਾਸ ਦੇ ਨਕਸ਼ੇ 'ਤੇ ਜੇ ਘੋਖਵੀਂ ਨਜ਼ਰ ਮਾਰੀਏ, ਗਹੁ ਨਾਲ ਤੱਕੀਏ, ਸੋਚੀਏ, ਵਿਚਾਰੀਏ ਤਾਂ ਕੁਝ ਅਜਿਹੇ ਬਦਕਿਸਮਤ ਇਲਾਕੇ ਦਿਸਣਗੇ ਜਿਨ੍ਹਾਂ ਦੇ ਭਾਗਾਂ ਵਿਚ ਸਦਾ ਮੁਸੀਬਤਾਂ ਨਾਲ ਜੂਝਦਿਆਂ ਲਹੂ ਲੁਹਾਣ ਹੋਣਾ ਈ ਲਿਖਿਆ ਏ। ਏਸ਼ੀਆ 'ਚ ਫਲਸਤੀਨ, ਕੁਰਦਸਿਤਾਨ, ਬਲੋਚਸਿਤਾਨ, ਪਖਤੂਨਸਿਤਾਨ, ਕਸ਼ਮੀਰ, ਕੋਰੀਆ, ਤਿੱਬਤ, ਤਾਮਿਲਾਂ ਦੀ ਧਰਤੀ ਤੇ ਸਾਡੀ ਆਪਣੀ ਪੰਜਾਂ ਪਾਣੀਆਂ ਦੀ ਜੂਹ ਇਹਨਾਂ ਵਿਚ ਗਿਣੀ ਜਾ ਸਕਦੀ ਹੈ। ਏਵੇਂ ਹੀ ਯੂਰਪ ਵਿਚ ਆਇਰਲੈਂਡ, ਜਾਰਜੀਆ, ਬਾਸਕ ਤੇ ਯੁਗੋਸਲਾਵੀਆ ਅਤੇ ਅਮਰੀਕਾ ਵਿਚ ਕਿਊਬੈਕ ਤੇ ਮੈਕਸੀਕੋ ਦੇ ਖਿੱਤੇ ਹਨ। ਅਫਰੀਕਾ ਵਿਚ ਵੀ ਸੋਮਾਲੀਆ, ਈਥੋਪੀਆ, ਸੁਡਾਨ ਨਾਈਜੇਰੀਆ ਤੇ ਆਸਟ੍ਰੇਲੀਆ ਦੇ ਨਾਲ ਲੰਗਦਾ ਪੂਰਬੀ ਤਾਈਮੋਰ ਤੇ ਉਥੋਂ ਦੇ ਆਦਿ ਬਸ਼ਿੰਦਿਆਂ ਦੀਆਂ ਦਾਸਤਾਨਾਂ ਵੀ ਏਹੋ ਕੁਝ ਹੈ। ਗੱਲ ਆਪਣੀ ਜੰਮਣ ਭੋਂਅ ਨਾਲ ਜੋੜ ਕੇ ਵਿਚਾਰੀਏ ਤਾਂ 'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਦੀ ਅਖਾਉਤ ਸਭ ਕੁਝ ਦੱਸ ਦਿੰਦੀ ਹੈ। ਇਸ ਧਰਤੀ ਦਾ ਭਾਵੇਂ ਇਤਿਹਾਸ ਪੜ੍ਹ ਲਓ ਭਾਵੇਂ ਮਿਥਿਹਾਸ ਵਾਚ ਲਓ ਏਥੋਂ ਦੀ ਪਰਜਾ ਕਦੀ ਦਸ ਵੀਹ ਸਾਲ ਵੀ ਟਿਕ ਕੇ ਆਰਾਮ ਨਾਲ ਨਹੀਂ ਬੈਠ ਸਕੀ। ਪੋਰਸ-ਸਿਕੰਦਰ, ਦੁੱਲੇ -ਅਕਬਰ ਦੀਆਂ ਕਿੱਸੇ ਕਹਾਣੀਆਂ ਤੋਂ ਸੁਰੂ ਹੋ ਕੇ ਸਮੁੱਚੀ ਸਿੱਖ ਲਹਿਰ, ਹਿੰਦ ਪੰਜਾਬ ਦੀਆਂ ਜੰਗਾਂ, ਕੂਕਿਆਂ ਦੀਆਂ ਕੁਰਬਾਨੀਆਂ, ਅਕਾਲੀਆਂ ਦੇ ਮੋਰਚੇ, ਗਦਰੀਆਂ ਦੀਆਂ ਸ਼ਹੀਦੀਆਂ, ਅਹਿਮਦ ਖਰਲ ਹੋਰਾਂ ਦੀਆਂ ਬੜ੍ਹਕਾਂ, ਲਾਲਿਆਂ ਦੀਆਂ ਖਾਧੀਆਂ ਹੋਈਆਂ ਲਾਠੀਆਂ, ਸਰਾਭੇ, ਭਗਤ ਸਿੰਘ ਤੇ ਊਧਮ ਸਿੰਘ ਦੇ ਕਾਰਨਾਮੇ, ਜਲਿਆਂਵਾਲੇ ਦਾ ਸਾਕਾ ਅਤੇ ਏਹਨਾਂ ਸਾਰਿਆਂ ਦਾ ਸਿਖਰ ਸੰਨ ਸੰਤਾਲੀ ਦਾ ਸੰਤਾਪ ਸਾਡੇ ਸੱਭਿਆਚਾਰ, ਬੋਲੀ ਤੇ ਭਾਈਚਾਰੇ ਨੂੰ ਅਜਿਹੇ ਭੂਤ ਚੁੜੇਲਾਂ ਬਣ ਕੇ ਚਿੰਬੜੇ ਹੋਏ ਨੇ ਕਿ ਅੱਜ ਤੀਕ ਕੋਈ ਵੀ ਮਾਂਦਰੀ, ਝਾੜ ਫੂਕ ਕਰਨ ਵਾਲਾ ਚੇਲਾ ਨਹੀਂ ਬਹੁੜਿਆ। ਸਾਡੀ ਮਾਂ ਧਰਤੀ, ਮਾਂ ਕੁਦਰਤ ਤੇ ਮਾਂ ਬੋਲੀ ਵਾਲੇ ਏਸ ਤੋਂ ਪਿੱਛੋਂ ਵੀ ਸੰਨ 1965. 71, 99 ਵਿਚ ਏਧਰ ਤੇ ਓਧਰ ਲਗਾਤਾਰ ਜ਼ਖ਼ਮੀ ਹੁੰਦੇ ਰਹੇ ਮਾਰਾਂ ਖਾਂਦੇ ਰਹੇ ਤੇ ਦੂਤੀਆਂ ਵਲੋਂ ਪਾੜੇ ਜਾਂਦੇ ਧੱਕੇ ਖਾ ਰਹੇ ਹਨ।

    Leave a Reply