ਸ਼ਹੀਦ ਏ ਖ਼ਾਲਿਸਤਾਨ
Author:
HARJEET SINGH
Genre:
»
1984
Rating
ਸਿੱਖ ਕੌਮ ਨਾਲ਼ ਪੰਜ ਸਦੀਆਂ ਦਾ ਵੈਰ ਕੱਢਣ ਲਈ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਤੇ ਉਹਨਾਂ ਦੇ ਜੁਝਾਰੂਆਂ ਨੂੰ ਖ਼ਤਮ ਕਰਨ ਲਈ, ਧਰਮ ਯੁੱਧ ਮੋਰਚੇ ਨੂੰ ਕੁਚਲਣ ਲਈ, ਸਿੱਖਾਂ ਨੂੰ ਹਮੇਸ਼ਾਂ ਵਾਸਤੇ ਗ਼ੁਲਾਮ ਬਣਾਉਣ ਲਈ ਤੇ ਸਿੱਖਾਂ ਦੇ ਮਨਾਂ `ਚ ਹਿੰਦ ਹਕੂਮਤ ਦੀ ਦਹਿਸ਼ਤ ਫੈਲਾਉਣ ਲਈ ਅਤੇ ਕੌਮ ਦੇ ਸਵੈ-ਮਾਣ ਤੇ ਸ਼ਕਤੀ ਨੂੰ ਦਰੜਨ ਲਈ ਜੂਨ 1984 ਦੇ ਪਹਿਲੇ ਹਫ਼ਤੇ ਹਿੰਦੂ ਸਾਮਰਾਜ ਨੇ ਸ੍ਰੀ ਦਰਬਾਰ ਸਾਹਿਬ `ਤੇ ਟੈਂਕਾਂ-ਤੋਪਾਂ ਨਾਲ਼ ਫ਼ੌਜੀ ਹਮਲਾ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ। ਪੰਜਾਬ ਦੇ ਪਿੰਡਾਂ-ਸ਼ਹਿਰਾਂ `ਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਬੇ-ਰਹਿਮੀ ਨਾਲ਼ ਕਤਲ ਕੀਤਾ ਗਿਆ। ਰਾਜਧਾਨੀ ਦਿੱਲੀ ਤੇ ਦੇਸ਼ ਦੇ ਹੋਰਾਂ ਸੂਬਿਆਂ `ਚ ਨਿਰਦੋਸ਼ੇ ਸਿੱਖਾਂ ਦੇ ਗਲ਼ਾਂ `ਚ ਟਾਇਰ ਪਾ ਕੇ ਅੱਗਾਂ ਲਾਈਆਂ ਗਈਆਂ, ਧੀਆਂ-ਭੈਣਾਂ ਦੀ ਪੱਤ ਰੋਲੀ ਗਈ। ਸਿੱਖ ਹੋਣਾ ਹੀ ਇਸ ਦੇਸ਼ `ਚ ਪਾਪ ਹੋ ਗਿਆ। ਫਿਰ ਅਣਖ਼ੀ ਸਿੱਖ ਨੌਜਵਾਨਾਂ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੱਸੇ ਸਿਧਾਂਤ `ਤੇ ਪਹਿਰਾ ਦਿੰਦਿਆਂ, ਖ਼ਾਲਸਾ ਪੰਥ ਦੀ ਅਣਖ਼, ਇੱਜ਼ਤ, ਸਵੈਮਾਣ ਤੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਹਥਿਆਰ ਚੁੱਕ ਲਏ। ਖ਼ਾਲਿਸਤਾਨ ਕਮਾਂਡੋ ਫ਼ੋਰਸ, ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ, ਭਿੰਡਰਾਂਵਾਲ਼ਾ ਟਾਈਗਰ ਫ਼ੋਰਸ, ਦੁਸ਼ਟ ਸੋਧ ਕਮਾਂਡੋ ਫ਼ੋਰਸ ਆਦਿ ਜੁਝਾਰੂ ਜਥੇਬੰਦੀਆਂ ਹੋਂਦ `ਚ ਆਈਆਂ ਤੇ ਦਮਦਮੀ ਟਕਸਾਲ, ਬੱਬਰ ਖ਼ਾਲਸਾ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਤੇ ਹੋਰਾਂ ਸਿੱਖ ਜੁਝਾਰੂਆਂ ਦੀ ਲਲਕਾਰ ਉੱਠੀ। ਦੁਸ਼ਟਾਂ ਨੂੰ ਸੋਧੇ ਲੱਗਣ ਲੱਗੇ। ਦੁਸ਼ਮਣ ਦੀ ਸ਼ੁਰੂ ਕੀਤੀ ਜੰਗ ਨੂੰ ਇਹਨਾਂ ਮਰਜੀਵੜਿਆਂ ਨੇ ਦੁਸ਼ਮਣ ਦੇ ਘਰ ਤਕ ਪਹੁੰਚਾਇਆ। ਹਜ਼ਾਰਾਂ ਜੁਝਾਰੂ ਸ਼ਹੀਦੀਆਂ ਪਾ ਗਏ। ਕੌਮ ਦੇ ਜਰਨੈਲ ਆਪਾ ਵਾਰ ਗਏ। `ਤਵਾਰੀਖ ਸ਼ਹੀਦ-ਏ-ਖ਼ਾਲਿਸਤਾਨ` ਕਿਤਾਬ `ਚ ਜੁਝਾਰੂ-ਜਰਨੈਲਾਂ ਦੀਆਂ ਜੀਵਨੀਆਂ ਅਤੇ ਹੋਰ ਵੀ ਅਹਿਮ ਦਸਤਾਵੇਜ਼ ਤੇ ਸਿੱਖ ਸੰਘਰਸ਼ ਦੀਆਂ ਇਤਿਹਾਸਕ ਘਟਨਾਵਾਂ ਪੇਸ਼ ਕੀਤੀਆਂ ਗਈਆਂ ਹਨ।
Posted by HARJEET SINGH
Posted on