ਵਿਰਾਸਤ ਖ਼ਾਲਸਾ ਪੰਥ ਬੁੱਢਾ ਦਲ ਪੰਜਵਾਂ ਤਖ਼ਤ book
Author:
HARJEET SINGH
Genre:
»
ਧਾਰਮਿਕ
Rating
ਗੁਰੂ ਕਲਗੀਧਰ ਪਿਤਾ ਪੰਥ ਦੇ ਵਾਲੀ, ਸਾਹਿਬੇ ਕਮਾਲ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਸਿੱਖ ਇਤਿਹਾਸ ਦੇ ਜਗਿਆਸੂ ਸਿੱਖਾਂ-ਸਿੰਘਾਂ ਲਈ ਹੱਥਲੀ ਪੁਸਤਕ "ਵਿਰਾਸਤ ਖ਼ਾਲਸਾ ਪੰਥ ਬੁੱਢਾ ਦਲ ਪੰਜਵਾਂ ਤਖ਼ਤ" ਸੰਖੇਪ ਪਰ ਭਾਵਪੂਰਤ ਜਾਣਕਾਰੀ ਹਿਤ ਪ੍ਰਕਾਸ਼ਤ ਕਰਵਾਈ ਗਈ ਹੈ। ਨੌਜਵਾਨ ਪੀੜ੍ਹੀ ਦੇ ਹਿਰਦੇ ਅੰਦਰ ਗੁਰੂ ਖਾਲਸਾ ਪੰਥ ਦੇ ਸਿਧਾਂਤ ਨੂੰ ਬਰਕਰਾਰ ਰਖਣ ਲਈ ਅਤੇ ਖਾਲਸਾਈ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵਲੋਂ ਉਪਰਾਲਾ ਕੀਤਾ ਗਿਆ ਹੈ। ਇਹ ਪੁਸਤਕ ਗੌਰਵਮਈ ਇਤਿਹਾਸ ਨਾਲ ਸੰਜੋਈ ਗਈ ਹੈ। ਜਿਸ ਦੀ ਸੰਪਾਦਨਾ ਦਾ ਕਾਰਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਨਿਰਦੇਸ਼ਾਂ ਅਨੁਸਾਰ ਸ. ਦਿਲਜੀਤ ਸਿੰਘ ਬੇਦੀ ਨੇ ਕੀਤਾ ਹੈ। ਮੇਹਨਤੀ ਇਨਸਾਨ ਹਨ, ਉਹ ਲਗਾਤਾਰ ਦਲ ਦੇ ਪ੍ਰਚਾਰ, ਪ੍ਰਸਾਰ ਲਈ ਜਤਨਸ਼ੀਲ ਹਨ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਵਲੋਂ ਨਿਹੰਗ ਸਿੰਘ ਸੰਦੇਸ਼ ਲਗਾਤਾਰ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ। ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਦੀ ਤੀਸਰੀ ਜਨਮ ਸ਼ਤਾਬਦੀ ਮੌਕੇ ਵਿਸ਼ੇਸ਼ ਸੋਵੀਨਰ, ਸਿਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ "ਨਿਹੰਗ ਸਿੰਘ ਸੰਦੇਸ਼" ਦਾ ਵਿਸ਼ੇਸ਼ ਅੰਕ, ਤੇ ਹੁਣ "ਵਿਰਾਸਤ ਖ਼ਾਲਸਾ ਪੰਥ ਬੁੱਢਾ ਦਲ ਪੰਜਵਾਂ ਤਖ਼ਤ" ਪੁਸਤਕ ਤੁਹਾਡੇ ਹੱਥਾਂ 'ਚ ਦੇ ਕੇ ਬੇਅੰਤ ਖੁਸ਼ੇ ਮਹਿਸੂਸ ਕਰ ਰਹੇ ਹਾਂ। ਹੱਥਲੀ ਕਿਤਾਬ ਵਿੱਚ ਬੁੱਢਾ ਦਲ ਦਾ ਇਤਿਹਾਸ, ਨਿਹੰਗ ਸਿੰਘਾਂ ਦੀ ਮਰਯਾਦਾ, ਜੀਵਨ ਸ਼ੈਲੀ, ਖਾਲਸਾਈ ਬੋਲੇ ਵਿਸ਼ੇਸ਼ ਤੌਰ ਤੇ ਦਰਜ ਕੀਤੇ ਗਏ ਹਨ। ਗੁਰੂ ਮਹਾਰਾਜ ਮੇਹਰ ਕਰਨ ਇਹ ਕਾਰਜ ਏਵੇਂ ਨਿਰੰਤਰ ਚਲਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
Posted by HARJEET SINGH
Posted on