ਲੈਨਿਨ ਦੀ ਜੀਵਨ ਕਹਾਣੀ

    Author: HARJEET SINGH Genre: »
    Rating


     ਤੀਜੇ ਦਹਾਕੇ ਵਿੱਚ ਮੈਂ ਦੋ ਸਾਲ ਪੇਰੇਯਾਸਲਾਵਲ ਜ਼ਿਲ੍ਹੇ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਅਧਿਆਪਕਾ ਸਾਂ । ਉਸ ਪਿੰਡ ਦੇ ਨੇੜੇ ਹੀ, ਸ਼ਾਂਤ ਸ਼ਾਖ਼ਾ ਨਦੀ ਕੰਢੇ ਗੋਰਕੀ ਪਿੰਡ ਸੀ। ਕਿਸੇ ਸਮੇਂ ਉੱਥੇ ਗਾਨਸ਼ਿਨ ਨਾਂ ਦੇ ਕਾਰਖ਼ਾਨੇਦਾਰ ਦੀ ਜਾਇਦਾਦ ਸੀ। ਗਾਨਸ਼ਿਨ ਦਾ ਪੁੱਤਰ ਉਸ ਸਮੇਂ ਵਿਦਿਆਰਥੀ ਸੀ ਅਤੇ ਉਹਦੇ ਯਤਨਾਂ ਸਦਕਾ ਹੀ ਲੈਨਿਨ ਦੀ ਪੁਸਤਕ "ਜਨਤਾ ਦੇ ਮਿੱਤਰ ਕੀ ਹਨ ਅਤੇ ਉਹ ਸ਼ੋਸ਼ਲ-ਡੈਮੋਕਰੇਟਾਂ ਵਿਰੁੱਧ ਕਿਵੇਂ ਲੜਦੇ ਹਨ", 1894 ਵਿੱਚ ਉੱਥੇ ਖ਼ੁਫ਼ੀਆ ਤੌਰ 'ਤੇ ਛਾਪੀ ਗਈ।


    ਮੈਨੂੰ ਇਹ ਗੱਲ ਇੱਕ ਵਡੇਰੀ ਉਮਰ ਦੇ ਅਧਿਆਪਕ ਨੇ ਦੱਸੀ। ਜਦੋਂ ਚਵੀਆਂ ਵਰ੍ਹਿਆਂ ਦਾ ਜਵਾਨ ਲੈਨਿਨ ਗੋਰਕੀ ਆਇਆ ਸੀ ਤਾਂ ਇਹ ਅਧਿਆਪਕ ਉਹਨੂੰ ਮਿਲਿਆ मी।


    ਅਧਿਆਪਕ ਮੈਨੂੰ ਗੋਰਕੀ ਲੈ ਗਿਆ ਅਤੇ ਉੱਥੇ ਸਭ ਥਾਵਾਂ ਮੈਨੂੰ ਵਿਖਾਈਆਂ। "ਐਥੇ, ਇਸ ਬਰਚੇ ਦੇ ਰੁੱਖਾਂ ਤੋਂ ਪਹੇ 'ਤੇ ਅਸੀਂ ਇਕੱਠੇ ਤੁਰੇ ਸਾਂ ਅਤੇ ਇਹ ਹੈ ਉਹ ਬੈਂਚ ਜਿਸ ਉੱਤੇ ਲੈਨਿਨ ਅਤੇ ਉਹਦਾ ਵਿਦਿਆਰਥੀ ਮਿੱਤਰ ਗਾਨਸ਼ਿਨ ਬੈਠੇ ਸਨ। ਉਦੋਂ ਗਾਨਸ਼ਿਨ ਲੈਨਿਨ ਦੀ ਪੁਸਤਕ ਦੀ ਛਪਾਈ ਲਈ ਜ਼ਿੰਮੇਵਾਰ ਸੀ।"


    ਇਹ ਇੱਕ ਅਸਾਧਾਰਨ ਪੁਸਤਕ ਸੀ, ਵਿਸ਼ੇਸ਼ ਤੌਰ 'ਤੇ ਇਹਦੀ ਅੰਤਕਾ, ਜਿਹੜੀ ਕਿਸੇ ਭਵਿੱਖਬਾਣੀ ਜਿਹੀ ਜਾਪਦੀ ਸੀ: “ ਸਾਰੇ ਜਮਹੂਰੀ ਅੰਸ਼ਾਂ ਦੀ ਅਗਵਾਈ ਵਿੱਚ ਉਭਰਦੀ ਹੋਈ ਰੂਸੀ ਕਿਰਤੀ ਸ਼੍ਰੇਣੀ ਨਿਰ-ਅੰਕੁਸ਼ ਰਾਜ ਦਾ ਅੰਤ ਕਰ ਦੇਵੇਗੀ ਅਤੇ (ਸਭਨਾਂ ਦੇਸਾਂ ਦੇ ਪ੍ਰੋਲੇਤਾਰੀਆਂ ਦੇ ਨਾਲ ਨਾਲ) ਰੂਸੀ ਪ੍ਰੋਲੇਤਾਰੀਆਂ ਨੂੰ ਜੇਤੂ ਕਮਿਊਨਿਸਟ ਇਨਕਲਾਬ ਵੱਲ ਖੁੱਲ੍ਹੇ ਰਾਜਸੀ ਘੋਲ ਦੇ ਰਾਹ 'ਤੇ ਪਾਵੇਗੀ।"

    Leave a Reply