ਵਿਆਖਿਆ ਵਿਸ਼ਲੇਸ਼ਣ ਨਰਿੰਦਰ ਸਿੰਘ ਕਪੂਰ

    Author: HARJEET SINGH Genre: »
    Rating



    ਪੰਜਾਬੀ ਵਿੱਚ ਅਨੁਭਵੀ ਅਤੇ ਉਪਦੇਸ਼ਾਤਮਕ ਸਾਹਿਤ ਦੀ ਪਰੰਪਰਾ ਬੜੀ ਪੁਰਾਣੀ ਅਤੇ ਵਿਸ਼ਾਲ ਹੈ। ਅਜਿਹੇ ਸਾਹਿਤ ਦਾ ਮੁੱਖ ਪ੍ਰੇਰਨਾ-ਸਰੋਤ ਧਰਮ ਹੋਣ ਕਰਕੇ ਅਜਿਹਾ ਸਾਹਿਤ ਜੀਵਨ ਪ੍ਰਤੀ ਆਦਰਸ਼ਵਾਦੀ ਦ੍ਰਿਸ਼ਟੀਕੋਣ ਪ੍ਰਚਾਰਦਾ ਰਿਹਾ ਹੈ। ਦੂਜੇ ਪਾਸੇ, ਬੋਲੀ ਦੇ ਸੰਤੁਲਤ ਵਿਕਾਸ ਲਈ ਗਿਆਨ-ਸਾਹਿਤ ਜਾਂ ਗਿਆਨ-ਪ੍ਰਸਾਰ-ਸਾਹਿਤ ਪ੍ਰਤੀ ਅਸੀਂ ਲਗਭਗ ਅਵੇਸਲੇ ਹੀ ਰਹੇ ਹਾਂ। ਜਦੋਂ ਪੰਜਾਬੀ ਨੂੰ ਯੋਗ ਸਥਾਨ ਦੇਣ ਦੀ ਮੰਗ ਕੀਤੀ ਜਾਂਦੀ ਹੈ ਤਾਂ ਅਸੀਂ ਭੁੱਲ ਜਾਂਦੇ ਹਾਂ ਕਿ ਕਿਸੇ ਬੋਲੀ ਨੂੰ ਸਥਾਨ ਉਸ ਦੀ ਅੰਦਰਲੀ ਸ਼ਕਤੀ ਦੇ ਅਨੁਪਾਤ ਵਿੱਚ ਹੀ ਪ੍ਰਾਪਤ ਹੁੰਦਾ ਹੈ। ਕਿਸੇ ਬੋਲੀ ਦੀ ਇਸ ਅੰਦਰਲੀ ਸ਼ਕਤੀ ਦੇ ਦੇ ਪ੍ਰਮੁੱਖ ਸੋਮੇ ਹੁੰਦੇ ਹਨ: ਅਨੁਭਵੀ ਸਾਹਿਤ ਅਤੇ ਗਿਆਨ-ਸਾਹਿਤ। ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ, ਇਸ ਕਰਕੇ ਯੋਗ ਸਥਾਨ ਪ੍ਰਾਪਤ ਕਰਨ ਲਈ ਪੰਜਾਬੀ ਨੂੰ ਗਿਆਨ-ਵਿਗਿਆਨ ਦਾ ਮਾਧਿਅਮ ਬਣਨਾ ਪਵੇਗਾ। ਇਸ ਪਾਸੇ ਵੱਲ ਹੋਰ ਉਦਾਸੀਨਤਾ ਨਾ ਕੇਵਲ ਸਾਡੀ ਬੋਲੀ ਦੇ ਵਿਕਾਸ-ਰਾਹ ਨੂੰ ਰੋਕੇਗੀ ਸਗੋਂ ਸਾਡੇ ਅਨੁਭਵੀ ਸਾਹਿਤ ਦਾ ਘੇਰਾ ਵੀ ਸੁੰਗੜ ਜਾਵੇਗਾ। ਗਿਆਨ-ਸਾਹਿਤ-ਖੇਤਰ ਦੀ ਲਲਕਾਰ ਪ੍ਰਤੀ ਸਾਵੇਂ ਨਾ ਉਤਰ ਸਕਣ ਕਰਕੇ ਸਾਡੇ ਸਾਹਿਤਕਾਰਾਂ ਦੀ ਨਵੀਂ ਪੀੜ੍ਹੀ ਵੀ ਅਨੁਭਵੀ-ਸਾਹਿਤ ਰਚਨਾ ਵੱਲ ਹੀ ਰੁਚਿਤ ਹੋ ਰਹੀ ਹੈ ਅਰਥਾਤ ਭਰੇ ਹੋਏ ਨੂੰ ਹੋਰ ਭਰਿਆ ਜਾ ਰਿਹਾ ਹੈ ਜਦੋਂ ਕਿ ਗਿਆਨ-ਸਾਹਿਤ ਦੇ ਖਾਲੀ ਖੁਲ੍ਹੇ ਖੇਤਰਾਂ ਵਿੱਚ ਵਿਚਰਣ ਲਈ ਕੋਈ ਤਿਆਰ ਨਹੀਂ। ਅਜਿਹੀ ਸਥਿਤੀ ਵਿੱਚ ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਪੰਜਾਬੀ ਪਾਠਕ ਗਿਆਨ- ਸਾਹਿਤ ਲਈ ਦੂਜੀਆਂ ਭਾਸ਼ਾਵਾਂ ਵਲ ਪ੍ਰੇਰੇ ਜਾ ਰਹੇ ਹਨ।

    Leave a Reply