ਖ਼ਾਲਿਸਤਾਨ ਦੀ ਲੋੜ ਕਿਉਂ ਕਿਤਾਬ

    Author: HARJEET SINGH Genre: »
    Rating


     ਜਿਸ ਕੰਮ ਕੋਲ ਆਪਣਾ ਸ਼ਾਨਦਾਰ ਇਤਹਾਸ ਹੋਵੇ, ਸ਼ਾਨਦਾਰ ਹੀ ਰਵਾਇਤਾਂ ਹੋਣ, ਨਵੇਕਲੀ ਤੇ ਵਿਗਿਆਨਕ ਅਧਿਆਤਮਕ ਜੀਵਨ ਫਿਲਾਸਫੀ ਹੋਵੇ, ਆਪਣੀ ਬੋਲੀ ਹੋਵੇ, ਆਪਣਾ ਸਭਿਆਚਾਰ ਹੋਵੇ ਅਤੇ ਆਪਣਾ ਇਲਾਕਾ ਹੋਵੇ ਪਰ ਆਪਣਾ ਘਰ ਨਾ ਹੋਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਕੰਮ ਨੂੰ ਕੋਈ ਘੁਣ ਲਗ ਚੁੱਕਾ ਹੈ।


    ਇਥੇ ਇਹ ਵੀ ਸੁਆਲ ਉੱਠਦਾ ਹੈ ਕਿ ਇਤਨੇ ਵਿਸ਼ੇਸ਼ ਗੁਣਾਂ ਵਾਲੀ ਸਿੱਖ ਕੰਮ ਆਪਣੇ ਆਪ ਨੂੰ ਸੰਸਾਰ ਮੰਚ ਤੇ ਦ੍ਰਿਸ਼ਟਮਾਨ ਕਰਨ ਵਿਚ ਕਿਉਂ ਪਛੜ ਗਈ ਅਤੇ ਸੰਸਾਰ ਬਰਾਦਰੀ ਅਜੇਹੀ ਪ੍ਰਸਿਧ ਕੰਮ ਨੂੰ ਅੱਤਵਾਦੀ ਅਤੇ ਵੱਖਵਾਦੀ ਦੀਆਂ ਐਨਕਾਂ ਨਾਲ ਕਿਉਂ ਵੇਖਣ ਲਗ ਪਈ ਹੈ?

    ਮੁੜਕੇ ਮੁੜਕਾ ਹੋ ਕੇ ਸਿੱਖ ਕੰਮ ਨੇ, ਠੂਠੇ ਅੱਡ ਕੇ ਮੰਗਣ ਵਾਲੇ ਭੁੱਖੇ ਭਾਰਤ ਦਾ ਢਿੱਡ ਭਰਿਆ, ਅਰਬਾਂ ਰੁਪੇ ਦੀ ਵਿਦੇਸ਼ੀ ਕਰੰਸੀ ਬਚਾਈ, ਕਰੋੜਾਂ ਪੌਂਡ ਵਿਦੇਸ਼ਾਂ ਤੋਂ ਕਮਾਕੇ ਇਸਦੇ ਖਜ਼ਾਨੇ ਭਰੇ, ਪਾਕਿਸਤਾਨ ਨਾਲ ਲੜ ਕੇ ਤਿੰਨ ਲੜਾਈਆਂ ਜਿੱਤ ਕੇ ਦਿੱਤੀਆਂ— ਨਹੀਂ ਤਾਂ ਕਸ਼ਮੀਰ ਕਦੋਂ ਦਾ ਆਜ਼ਾਦ ਹੋ ਗਿਆ ਹੁੰਦਾ ਪਰ ਜਿਨ੍ਹਾਂ ਭੁਖਿਆਂ ਦਾ ਢਿੱਡ ਭਰਿਆ ਉਨ੍ਹਾਂ ਹੀ ਅਕ੍ਰਿਤਘਣਾਂ ਨੇ ਫੌਜਾਂ ਚਾੜ ਕੇ ਸਾਡੇ ਅਕਾਲ ਤਖਤ ਸਾਹਿਬ ਨੂੰ ਆ ਢਾਹਿਆ। ਦੇਸ਼ ਤੇ ਵਿਦੇਸ਼ ਵਿਚ ਸਾਨੂੰ ਅੱਤਵਾਦੀ ਤੇ ਵੱਖਵਾਦੀ ਕਹਿ ਕੇ ਭੰਡਿਆ। ਸਾਡਾ ਕਤਲਾਮ ਕਰਵਾਇਆ।

    ਹੁਣ ਸੁਆਲ ਉਠਦਾ ਹੈ ਕਿ ਕੀ ਅਜ਼ਮਾਏ ਹੋਏ ਅਕ੍ਰਿਤਘਣ ਹਿੰਦੂ ਸਾਮਰਾਜ ਨੂੰ ਮੁੜ ਅਜ਼ਮਾਉਣ ਦੀ ਗਲਤੀ ਕਰਨੀ ਹੈ? ਕੀ ਡੰਗ ਮਾਰਨ ਵਾਲੇ ਸੱਪਾਂ ਨੂੰ ਅਜੇ ਵੀ ਦੁੱਧ ਪਿਆਈ ਜਾਣਾ ਹੈ? ਕੀ ਖਾਲਿਸਤਾਨ ਇਕ ਵਖਰਾ ਮੁਲਕ ਬਣਨ ਦੇ ਯੋਗ ਹੈ?

    ਕੀ 'ਸਰਬਤ ਦਾ ਭਲਾ' ਮੰਗਣ ਵਾਲੀ ਸਿੱਖ ਕੰਮ ਨੂੰ ਮੂੰਹ ਵਿਚ ਰਾਮ ਰਾਮ ਤੇ ਬਗਲ ਵਿਚੋਂ ਛੁਰੀ ਕਢਕੇ ਮਾਰ ਦੇਣ ਵਾਲੀ ਕਸਾਈ ਕੰਮ ਤੋਂ ਚੰਗਿਆਈ ਦੀ ਆਸ ਰਖਣੀ ਚਾਹੀਦੀ ਹੈ?

    ਇਸ ਪੁਸਤਕ ਵਿਚ ਅਜੇਹੇ ਬਹੁਤ ਸਾਰੇ ਸੁਆਲਾਂ ਦਾ ਜਵਾਬ ਦੇਣ ਦਾ ਇਕ ਨਿੱਕਾ-ਨਿਮਾਣਾ ਯਤਨ ਹੈ ਜੋ ਗੁਰੂ ਦੀ ਕਿਰਪਾ ਦੁਆਰਾ ਆਪਣੀ ਤੁੱਛ ਬੁਧੀ ਅਨੁਸਾਰ ਦੇਣ ਦੀ ਕੋਸ਼ਿਸ਼ ਹੈ।

    Leave a Reply