ਲਾਵਾਂ - ਅਧਿਆਤਮਕ ਮੰਡਲ ਦੇ ਚਾਰ ਪੜਾਅ

    Author: HARJEET SINGH Genre: »
    Rating

     

    ਜਿਹੜੇ ਪਾਠਕ ਅਭਿਆਸੀ ਹਨ, ਜਾਂ ਕਹਿ ਲਉ ਸਾਧਨਾ ਕਰਦੇ ਨੇ ਇਹ ਪੁਸਤਕ ਖ਼ਾਸ ਕਰਕੇ ਉਨ੍ਹਾਂ ਲਈ ਬੜੀ ਹੀ ਉਪਯੋਗੀ ਹੈ। ਅਧਿਆਤਮਿਕ ਮੰਡਲ ਦੇ ਪਹਿਲੇ ਪੜਾਅ ( ਭਾਵ ਪਹਿਲੀ ਲਾਵ) ਵਿਚ ਪ੍ਰਥਮ ਸਤਿਸੰਗ ਵਿਚ ਆ ਆ ਕੇ, ਕਥਾ ਕੀਰਤਨ ਸੁਣ ਸੁਣ ਕੇ, ਸਾਧਕ ਕਰਮਾਂ ਵਿਚ ਪ੍ਰਵਿਰਤ ਹੋ ਜਾਂਦਾ ਹੈ, ਭਾਵ ਧਾਰਮਿਕ ਕਰਮ ਕਰਨ ਲਗ ਪੈਂਦਾ ਹੈ। ਰਸਨਾ ਨਾਲ ਜਪਣ ਲਗ ਪੈਂਦਾ ਹੈ, ਇਹ ਵਾਚਕ ਕਰਮ ਹੈ, ਹੱਥਾਂ ਨਾਲ ਸੇਵਾ ਕਰਨ ਲਗ ਪੈਂਦਾ ਹੈ, ਇਹ ਸਰੀਰਕ ਕਰਮ ਹੈ। ਪਰ ਵਾਚਕ ਕਰਮ ਤੇ ਸਰੀਰਕ ਕਰਮ ਚਲ ਰਿਹਾ ਹੈ, ਅਜੇ ਮਾਨਸਿਕ ਕਰਮ ਨਹੀਂ । ਅਜੇ ਕਰਮਾਂ ਵਿਚ ਪ੍ਰਵਿਰਤ ਹੋਇਆ ਹੈ, ਪਰ ਅੱਗੇ ਨਹੀਂ ਚਲ ਸਕਿਆ। ਹੁਣ ਮਨ ਸ਼ਾਮਿਲ ਹੋਣਾ ਚਾਹੀਦਾ ਹੈ, ਮਨ ਦੇ ਸ਼ਾਮਿਲ ਹੁੰਦਿਆਂ, ਮਨ ਵਿਚ ਮਰਨ ਦਾ ਜਿਹੜਾ ਭੈ ਹੈ, ਇਹ ਦੂਰ ਹੋ ਜਾਂਦਾ ਹੈ ਔਰ ਉਸ ਦੇ ਅੰਦਰ ਅਨਾਹਦ ਦਾ ਸ਼ਬਦ ਸੁਣਾਈ ਦੇਣ ਲਗ ਪੈਂਦਾ ਹੈ, ਇਹ ਫਿਰ ਦੂਜੀ ਅਵਸਥਾ (ਦੂਜੀ ਲਾਵ) ਹੈ। ਤੀਸਰੇ ਪੜਾਅ (ਭਾਵ ਤੀਸਰੀ ਲਾਵ) ਵਿਚ ਉਹ ਸੁਣਨਾ ਮਨੁੱਖ ਨੂੰ ਬੈਰਾਗੀ ਬਣਾ ਦੇਂਦਾ ਹੈ। ਸੰਸਾਰ ਦਾ ਰਾਗ ਨਹੀਂ ਰਹੇਗਾ, ਪਰਵਾਰ ਦਾ ਰਾਗ ਨਹੀਂ ਰਹੇਗਾ, ਪਦਾਰਥਾਂ ਦਾ ਰਾਗ ਨਹੀਂ ਰਹੇਗਾ। ਮਨੁੱਖ ਜੀਵੇਗਾ ਪਰਵਾਰ ਦੇ ਵਿਚ, ਨਿਰਲੇਪ, ਪਕੜ ਨਹੀਂ ਰਹੇਗੀ। ਜੀਵੇਗਾ ਪਦਾਰਥਾਂ ਵਿਚ, ਉਸ ਨੂੰ ਪਤਾ ਹੈ ਤਨ ਇਸੇ ਤਰਹ ਜੀ ਸਕਦਾ ਹੈ, ਪਰ ਪਦਾਰਥਾਂ ਵਿਚ ਉਸ ਦਾ ਰਾਗ ਨਹੀਂ ਰਹੇਗਾ, ਵੈਰਾਗੀ ਹੋ ਜਾਏਗਾ। ਫਿਰ ਮਨ ਵਿਚ ਚਾਉ ਪੈਦਾ ਹੋ ਜਾਵੇਗਾ ਅਤੇ ਮਨ ਵਿਚ ਚਾਉ ਪੈਦਾ ਹੁੰਦਿਆਂ ਜੈਸੇ ਹੀ ਮਨ ਨਿਸ਼ਕਰਮ ਹੋਇਆ ਹੈ,

    Leave a Reply