ਦੂਰੋਂ ਵੇਖਿਆ ਸੰਤ ਜਰਨੈਲ ਸਿੰਘ
Author:
HARJEET SINGH
Genre:
»
1984
Rating
ਨੌਜਵਾਨੋਂ ਇੱਕ ਤੁਹਾਡਿਆਂ ਚਰਨਾਂ 'ਚ ਬੇਨਤੀ ਆ...। ਇੱਕ ਬੇਨਤੀ ਆ ਕਿ ਧਿਆਨ ਨਾਲ ਸੁਣ ਕੇ 'ਹਾਂ' ਕਹਿਓ, ਓਵੇਂ ਛੇਤੀ ਦੇਣੀ 'ਹਾਂ' ਨਾ ਮੇਰੇ ਕੋਲ਼ ਕਹਿਓ। ਇੱਕ ਆਹ ਜਿਹੜਾ ਪਿੰਡਾਂ ਵਿੱਚ ਦੋ ਦੋ ਜਥੇਦਾਰਾਂ ਦੇ ਤੌਰ 'ਤੇ ਸੇਵਾਦਾਰ ਚੁਣੇ ਜਾ ਰਹੇ ਆ, ਉਹਨਾਂ ਪ੍ਰਤੀ ਵੀ ਇੱਕ ਬੇਨਤੀ ਆ, ਮੇਰੇ ਨਾਲ਼ ਨਾਂ ਉਹ ਲਿਖਾਇਓ, ਜਿਹਨੂੰ ਫਾਂਸੀ ਦਾ ਰੱਸਾ ਚੰਗਾ ਲੱਗਦਾ, ਜਿਨ੍ਹੇ ਚਰਖੜੀ 'ਤੇ ਚੜ੍ਹਨਾ, ਜਿਹਨੂੰ ਉੱਬਲ਼ਦੇ ਦੇਗੇ ਨਾਲ਼ ਪਿਆਰ ਆ, ਜਿਨ੍ਹੇ ਮੋਟਰਸਾਈਕਲ ਤੇ ਚੜ੍ਹ ਕੇ ਸ਼ਹੀਦਾਂ ਦਾ ਹੱਕ ਲੈਣਾ ਤੇ ਆਪਣਾ ਸੀਸ ਤਲੀ 'ਤੇ ਰੱਖ ਕੇ ਯਾਰ ਦੀ ਗਲ਼ੀ 'ਚ ਤੁਰਨਾ। ਮੇਰੇ ਕੋਲ਼ੇ ਨਾਂ ਉਹ ਲਿਖਾਇਓ ਤੇ ਜਿਨ੍ਹੇ (ਧੁਰ ਦੀ) ਟਿਕਟ ਲੈਣੀ ਆਂ; ਉਹ ਕੁਰਸੀ ਵਾਲੀ ਦੂਜੀ ਟਿਕਟ ਨਹੀਂ। ਕੁਰਸੀ ਵਾਲ਼ੀ ਟਿਕਟ ਜਿਨ੍ਹੇ ਲੈਣੀ ਆਂ ਤੇ ਮੁੰਡੇ ਕੁੜੀਆਂ ਨੂੰ ਨੌਕਰੀ 'ਤੇ ਲੁਆਉਣਾ, ਉਹ ਲਾਲਚ ਵਿੱਚ ਆ ਕੇ ਮੇਰੇ ਕੋਲ਼ੇ ਨਾਂ ਨਾ ਲਿਖਵਾਇਓ ਆਪਦਾ, ਹੋਰ ਜਿੱਥੇ ਮਰਜ਼ੀ ਲਿਖਵਾ ਲਿਓ। ਮੇਰੇ ਕੋਲ਼ੇ ਲਾਲਚ ਲੂਲਚ ਕੋਈ ਨਹੀਂਗਾ ਕਿ ਚੇਅਰਮੈਨੀ ਦੀ ਕੁਰਸੀ ਦਿਊਂ, ਤੈਨੂੰ ਮੈਂਬਰ ਬਣਾ ਦਿਊਂਗਾ। (ਜੇਕਰ) ਫਾਂਸੀ ਚੜ੍ਹਨਾ ਤੇ (ਆਪਣਾ ਨਾਂ) ਲਿਖਵਾ ਦਿਓ, ਹੱਕ ਲੈਣਾ ਤੇ ਲਿਖਵਾ ਦਿਓ, ਮਰਨਾ ਤੇ ਲਿਖਵਾ ਦਿਓ। ਦੇਸ਼ ਕੌਮ ਦੀ ਰਾਖੀ ਵਾਸਤੇ ਸ੍ਰੀ ਗੁਰੂ ਗਰੰਥ ਸਾਹਿਬ ਵਾਸਤੇ ਖੂਨ ਦੇਣਾ ਤੇ ਲਿਖਵਾ ਦਿਓ ਤੇ ਜੇ ਕੁਰਸੀ ਪਿਆਰੀ ਰੱਖਣੀ ਤੇ ਚੰਮ ਬਚਾਉਣਾ ਤੇ ਫਿਰ ਜਿੱਧਰ ਮਰਜ਼ੀ ਲਿਖਵਾਓ, ਮੇਰੇ ਕੋਲ਼ ਭੁਲੇਖੇ ਵਿੱਚ ਨਾ ਕਿਤੇ ਆ ਜਾਇਓ।
(ਸੰਤ ਜਰਨੈਲ ਸਿੰਘ ਖ਼ਾਲਸਾ ਦੀ ਰਿਕਾਰਡ ਹੋਈ ਇੱਕ ਸਪੀਚ, ਦੀਵਾਨ ਹਾਲ ਮੰਜੀ
ਸਾਹਿਬ, ਅੰਮ੍ਰਿਤਸਰ, 16-08-1983)
Posted by HARJEET SINGH
Posted on